Monday, June 16, 2025

National

ਮੰਡੀਆ 'ਚ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮਜ਼ਦੂਰਾਂ ਦੀ ਵੱਡੇ ਪੱਧਰ ਤੇ ਹੋ ਰਹੀ ਹੈ ਖੱਜਲ ਖੁਆਰੀ ਤੇ ਆਰਥਿਕ ਸੋਸ਼ਣ 

ਦਲਜੀਤ ਕੌਰ    | November 18, 2024 06:52 PM
ਸੰਗਰੂਰ, :  ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਅੱਜ ਪ੍ਰੈੱਸ ਬਿਆਨ ਜਾਰੀ ਕਰਦਿਆ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ ਇਸ ਵਾਰ ਝੋਨੇ ਦੇ ਸੀਜਨ ਚ ਮੰਡੀਆ 'ਚ ਮਜ਼ਦੂਰਾਂ ਦੀ ਬਹੁਤ ਜਿਆਦਾ ਸੋਸ਼ਣ ਤੇ ਖੱਜਲ ਖੁਆਰੀ ਹੋ ਰਹੀ ਹੈ, ਜਿਸ ਦੀ ਤਾਜਾ ਮਿਸਾਲ ਲਹਿਰਾਗਾਗਾ ਦੀ ਰਾਇਧਰਾਣਾ ਦੀ ਅਨਾਜ ਮੰਡੀ ਚ ਦੇਖੀ ਜਾ ਸਕਦੀ ਹੈ, ਜਿਥੇ ਕਿਸਾਨਾਂ ਦੀ ਵੱਡੇ ਪੱਧਰ ਤੇ ਬੇਕਦਰੀ ਹੈ ਓਥੇ ਹੀ ਮਜ਼ਦੂਰਾਂ ਤੇ ਪ੍ਰਵਾਸੀ ਮਜ਼ਦੂਰਾਂ ਦੀ ਖੱਜਲ ਖੁਆਰੀ ਹੋ ਰਹੀ ਹੈ।
 
ਮਜ਼ਦੂਰ ਪਿੱਛਲੇ ਕਈ ਮਹੀਨੇ ਤੋਂ ਲਗਾਤਾਰ ਮੰਡੀਆ 'ਚ ਕੰਮ ਦੀ ਉਡੀਕ ਚ ਬੈਠੇ ਹਨ, ਪਰ ਝੋਨੇ ਦੀ ਨਮੀ ਦਾ ਬਹਾਨਾ ਲਾ ਕੇ ਪ੍ਰਸ਼ਾਸਨ ਨੇ ਲਿਫਟਿੰਗ ਰੋਕੀ ਹੋਈ ਹੈ। ਜਿਸ ਨਾਲ ਮਜਦੂਰਾਂ ਦੀ ਰੋਜ਼ੀ ਰੋਟੀ ਦਾ ਵੀ ਵਕਤ ਪਿਆ ਹੋਇਆ ਹੈ। ਪ੍ਰਵਾਸੀ ਮਜ਼ਦੂਰਾਂ ਦਾ ਹੱਦ ਤੋਂ ਜਿਆਦਾ ਬੁਰਾ ਹਾਲ ਹੈ। ਮੰਡੀਆ 'ਚ ਮਜ਼ਦੂਰਾਂ ਲਈ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈ। ਸੋ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਮੁੱਖ ਮੰਤਰੀ ਦੇ ਜ਼ਿਲ੍ਹੇ ਅੰਦਰ ਤਿੰਨ ਕੈਬਨਿਟ ਮੰਤਰੀਆ ਦੇ ਹੋਣ ਦੇ ਬਾਵਜੂਦ ਮਜ਼ਦੂਰਾਂ ਦੀ ਹੋ ਰਹੀ ਬੇਕਦਰੀ ਤੁਰੰਤ ਬੰਦ ਕਰਵਾਈ ਜਾਵੇ। ਉਨ੍ਹਾਂ ਕਿਹਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਲਦੀ ਹੀ ਮਜ਼ਦੂਰਾਂ ਨੂੰ ਲਾਮਬੰਦੀ ਕਰਕੇ ਸੰਘਰਸ਼ ਕੀਤਾ ਜਾਵੇਗਾ।
 
 
 

Have something to say? Post your comment

google.com, pub-6021921192250288, DIRECT, f08c47fec0942fa0

National

ਐੱਸਕੇਐੱਮ ਵੱਲੋਂ ਰਾਕੇਸ਼ ਟਿਕੈਤ 'ਤੇ ਹੋਏ ਹਿੰਸਕ ਭੀੜ ਦੇ ਹਮਲੇ ਦੀ ਸਖ਼ਤ ਨਿੰਦਾ, ਫਿਰਕੂ ਭੀੜ 'ਮੋਦੀ, ਮੋਦੀ' ਦੇ ਨਾਅਰੇ ਲਗਾ ਰਹੀ ਸੀ

ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਹਮਲਾ ਭਾਜਪਾ ਵੱਲੋਂ ਭੜਕਾਈ ਫਿਰਕੂ ਮਾਨਸਿਕਤਾ ਦਾ ਸਿੱਟਾ: ਮਨਜੀਤ ਧਨੇਰ

ਐੱਸਕੇਐੱਮ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਵੱਲੋਂ ਹਮਲਾ ਕਰਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਦੱਤ, ਖੰਨਾ

ਸੰਗਰੂਰ ਦੇ ਸਿਵਲ ਹਸਪਤਾਲ 'ਚ ਨਾਰਮਲ ਸਲਾਈਨ ਲਗਾਉਣ ਤੋਂ ਬਾਅਦ ਕੁਝ ਮਰੀਜਾਂ ਦੀ ਵਿਗੜੀ ਸਿਹਤ

ਗੂਗਲ ਪੇਅ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਅਮਰੀਕਾ ਤੋਂ 119 ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਦੂਜਾ ਜੱਥਾ ਅੱਜ ਰਾਤ 10 ਵਜੇ ਅੰਮ੍ਰਿਤਸਰ ਪਹੁੰਚੇਗਾ

ਪੰਜਾਬ ਪੁਲਿਸ ਨੇ ਸੂਬੇ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸੇਵ ਲਾਈਫ ਇੰਡੀਆ ਨਾਲ ਸਮਝੌਤਾ ਸਹੀਬੱਧ ਕੀਤਾ

ਦਿੱਲੀ ਦੇ ਵੋਟਰ ਸਪੱਸ਼ਟ ਸੁਨੇਹਾ ਦਿੰਦੇ ਹਨ: 'ਭ੍ਰਿਸ਼ਟਾਚਾਰ' ਘੁਟਾਲਿਆਂ ਕਾਰਨ 'ਆਪ' ਦੀ ਲੀਡਰਸ਼ਿਪ ਹਾਰ ਗਈ

ਅਸੀਂ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ: ਕੇਜਰੀਵਾਲ ਨੇ ਹਾਰ ਮੰਨ ਲਈ, ਭਾਜਪਾ ਨੂੰ ਵਧਾਈ ਦਿੱਤੀ

ਦਿੱਲੀ ਚੋਣਾਂ ਦੇ ਨਤੀਜੇ: ਸ਼ੁਰੂਆਤੀ ਰੁਝਾਨਾਂ ਵਿੱਚ ਕੇਜਰੀਵਾਲ ਅੱਗੇ, ਮੁੱਖ ਮੰਤਰੀ ਆਤਿਸ਼ੀ, ਸਿਸੋਦੀਆ ਪਿੱਛੇ